ਪੰਜਵੀਂ ਪੀੜ੍ਹੀ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Fifth Generation

ਭਵਿੱਖ ਵਿੱਚ ਤਿਆਰ ਹੋਣ ਵਾਲੇ ਕੰਪਿਊਟਰਾਂ ਨੂੰ ਪੰਜਵੀਂ ਪੀੜ੍ਹੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਵਰਤਮਾਨ ਕੰਪਿਊਟਰਾਂ ਨੂੰ ਹੋਰ ਵੀ ਸੂਖਮ ਤੇ ਵੱਧ ਚੁਸਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਪੰਜਵੀਂ ਪੀੜ੍ਹੀ ਹਾਲਾਂ ਤਕ ਸਿਰਫ਼ ਕਲਪਨਾ ਹੈ।

ਕਈ ਕੰਪਿਊਟਰ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਪੰਜਵੀਂ ਪੀੜ੍ਹੀ ਦੇ ਕੰਪਿਊਟਰ ਸਾਲ 1990 ਤੋਂ ਬਾਅਦ ਬਣਨੇ ਸ਼ੁਰੂ ਹੋ ਚੁੱਕੇ ਹਨ। ਅੱਜ ਵਿਗਿਆਨੀ ਇਸ ਕੰਮ ਵਿੱਚ ਜੁਟੇ ਹੋਏ ਹਨ ਕਿ ਕੰਪਿਊਟਰ ਨੂੰ ਕਿਵੇਂ ਛੋਟਾ ਕਰਕੇ ਇਸ ਦੀ ਰਫ਼ਤਾਰ ਨੂੰ ਵਧਾਇਆ ਜਾਵੇ। ਆਧੁਨਿਕ ਲੈਪਟਾਪ ਅਤੇ ਦੂਸਰੇ ਪਾਕੇਟ ਕੰਪਿਊਟਰਾਂ ਨੂੰ ਇਸੇ ਸ਼੍ਰੇਣੀ ਵਿੱਚ ਮੰਨਿਆ ਜਾ ਰਿਹਾ ਹੈ। ਕੰਪਿਊਟਰ ਦੇ ਸਮੁੱਚੇ ਪਰਿਪੱਥ (ਸਰਕਟ) ਅਤੇ ਪੁਰਜਿਆਂ ਨੂੰ ਇਕ ਅਤਿ ਸੂਖਮ ਚਿੱਪ ਉੱਤੇ ਸਥਾਪਿਤ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਪੰਜਵੀਂ ਪੀੜ੍ਹੀ ਦੇ ਕੰਪਿਊਟਰਾਂ ਦੀ ਆਪਣੀ ਸੋਚ ਸ਼ਕਤੀ ਹੋਵੇਗੀ ਤੇ ਇਹ ਆਪਣੇ ਫ਼ੈਸਲੇ ਆਪ ਲੈ ਸਕਣਗੇ।

 

 

 

 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1270, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.